[ਪੰਜਾਬੀ] ਸਕ੍ਰੈਚ ਕੈਂਪ 2026 ----- ਮਿਆਉਂ! ਸਕ੍ਰੈਚ ਕੈਂਪ 2026 ਦਾ ਸਮਾਂ ਲਗਭਗ ਹੋ ਗਿਆ ਹੈ, ਅਤੇ ਤੁਹਾਨੂੰ ਸੱਦਾ ਦਿੱਤਾ ਜਾਂਦਾ ਹੈ! ਇਸ ਸਾਲ ਕੈਂਪ ਦਾ ਥੀਮ "ਸਮੇਂ ਵਿੱਚ ਸਾਹਸ" (Adventures in Time) ਹੈ ਅਤੇ ਇਹ ਅਧਿਕਾਰਤ ਤੌਰ 'ਤੇ ਸੋਮਵਾਰ, 27 ਜੁਲਾਈ ਨੂੰ ਸ਼ੁਰੂ ਹੋਵੇਗਾ। ਇਹ ਤਿੰਨ ਹਫ਼ਤਿਆਂ ਲਈ ਚੱਲੇਗਾ ਅਤੇ ਹਰ ਹਫ਼ਤੇ ਇੱਕ ਖਾਸ ਥੀਮ ਦੇ ਆਲੇ-ਦੁਆਲੇ ਪ੍ਰੋਜੈਕਟ ਬਣਾਉਣ ਦੇ ਮੌਕੇ ਮਿਲਣਗੇ। ਇਹ ਮੁਫ਼ਤ ਹੈ ਅਤੇ ਕੋਈ ਵੀ ਕੈਂਪ ਸਟੂਡੀਓ ਵਿੱਚ ਹਿੱਸਾ ਲੈ ਕੇ ਸ਼ਾਮਲ ਹੋ ਸਕਦਾ ਹੈ। ਅਕਸਰ ਪੁੱਛੇ ਜਾਣ ਵਾਲੇ ਸਵਾਲ: ਸ: ਮੈਂ ਕੈਂਪ ਵਿੱਚ ਕਿਵੇਂ ਹਿੱਸਾ ਲਵਾਂ? ਜ: ਤੁਸੀਂ ਸਕ੍ਰੈਚ ਕੈਂਪ ਸਟੂਡੀਓਜ਼ ਲਈ ਪ੍ਰੋਜੈਕਟ ਬਣਾ ਕੇ ਹਿੱਸਾ ਲੈ ਸਕਦੇ ਹੋ! ਕੈਂਪ ਦੇ ਹਰ ਹਫ਼ਤੇ, ਹੋਮਪੇਜ 'ਤੇ ਇੱਕ ਨਵਾਂ ਸਕ੍ਰੈਚ ਕੈਂਪ ਸਟੂਡੀਓ ਹੋਵੇਗਾ। ਤੁਸੀਂ ਕੈਂਪ ਸਟੂਡੀਓਜ਼ ਵਿੱਚ ਅਤੇ ਦੂਜੇ ਲੋਕਾਂ ਦੇ ਪ੍ਰੋਜੈਕਟਾਂ 'ਤੇ ਟਿੱਪਣੀ ਵੀ ਕਰ ਸਕਦੇ ਹੋ! ਸ: ਕੀ ਮੈਂ ਹੁਣੇ ਹਿੱਸਾ ਲੈਣਾ ਸ਼ੁਰੂ ਕਰ ਸਕਦਾ ਹਾਂ? ਜ: ਹਾਂ! ਇਸ ਪ੍ਰੋਜੈਕਟ ਨੂੰ ਰੀਮਿਕਸ ਕਰੋ ਅਤੇ ਸਕ੍ਰੈਚ ਕੈਂਪ ਲਈ ਤਿਆਰ ਹੋ ਰਹੇ ਆਪਣੇ ਆਪ ਨੂੰ ਸ਼ਾਮਲ ਕਰੋ ਅਤੇ ਇਹ ਗੱਲ ਫੈਲਾਉਣ ਵਿੱਚ ਮਦਦ ਕਰੋ ਕਿ ਕੈਂਪ ਲਗਭਗ ਆ ਗਿਆ ਹੈ! ਜਦੋਂ ਤੁਸੀਂ ਕਰ ਲੈਂਦੇ ਹੋ, ਤਾਂ ਇਸਨੂੰ ਸਾਡੇ ਕੈਂਪ ਹੈੱਡਕੁਆਰਟਰ ਸਟੂਡੀਓ ਵਿੱਚ ਸ਼ਾਮਲ ਕਰਨਾ ਯਕੀਨੀ ਬਣਾਓ: https://scratch.mit.edu/studios/51825208 ਕੈਂਪ ਸੋਮਵਾਰ, 27 ਜੁਲਾਈ, 2026 ਨੂੰ ਸ਼ੁਰੂ ਹੁੰਦਾ ਹੈ - ਉੱਥੇ ਮਿਲਾਂਗੇ! ਮਰੋ! =^..^=
Thanks to my dad for helping me with Punjabi translation